All India Pingalwara Charitable Society (regd.) Amritsar

All India Pingalwara Charitable Society (regd.) Amritsar PINGALWARA BRANCHES WORLD OVER..... INDIA

ALL INDIA PINGALWARA CHARITABLE SOCIETY AMRITSAR(MAIN BRANCH)

DR. INDERJIT KAUR (PATRON PRESIDENT)

Col. (Retd.) S.

Darshan Singh Bawa( ADMINISTRATOR)

M: +91- 98145-35937

G T Road, Amritsar 143 001
Tel: +91-183-2584713, 2584586
FAX:+91- 183-2584586

CANADA

ABNASH KAUR KANG

124 Blackmere Crescent
Brampton, Ontario L6W 4C1
905-450-9664

Jagjivan Singh Gill
32663 Pandora
Abbotsford

BC,V2T 3S7
604-850-3127

Gurpreet Singh Thind
14208 64A Ave
Surrey BC, V3W 1T3
Canada
604-218-9000
[email protected]

This branch under the stewardship of Mrs Abnash Kaur is spreading awareness amongst the Canadians about the philosophy of Bhagat Puran Singh Ji. Contributions from the Sadh Sangat of Canada are received regularly and many of the projects have been funded with their help. U.S.A. JASWANT SAHNI TRUST FUND


Bibi Jatinder Kaur Dosanjh
7713 Tobruk Ct. Hanover, MD 21076 U.S.A. Tel. 001-410-551-8010



U.K. Gurbaksh Singh Sivia
63 Peacock Street
Gravesend, Kent, U.K. DA12 1EG

6

09/06/2026

“ਗੁਰਮਤਿ ਵਿਚਾਰਧਾਰਾ ਦੀ ਰੌਸ਼ਨੀ ਵਿੱਚ ਕੁਦਰਤ ਦੀ ਸੰਭਾਲ” ਵਿਸ਼ੇ ਤੇ ਸੈਮੀਨਾਰ ਦੇ ਮੌਕੇ ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ

08/06/2026

“ਗੁਰਮਤਿ ਵਿਚਾਰਧਾਰਾ ਦੀ ਰੌਸ਼ਨੀ ਵਿੱਚ ਕੁਦਰਤ ਦੀ ਸੰਭਾਲ” ਵਿਸ਼ੇ ਤੇ ਸੈਮੀਨਾਰ ਦੇ ਮੌਕੇ ਡਾ. ਇੰਦਰਜੀਤ ਕੌਰ

06/06/2026

“ਗੁਰਮਤਿ ਵਿਚਾਰਧਾਰਾ ਦੀ ਰੌਸ਼ਨੀ ਵਿੱਚ ਕੁਦਰਤ ਦੀ ਸੰਭਾਲ” ਵਿਸ਼ੇ ਤੇ ਸੈਮੀਨਾਰ ਦੇ ਮੌਕੇ ਡਾ. ਇੰਦਰਜੀਤ ਸਿੰਘ ਗੋਗੋਆਣੀ

ਅੱਜ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ(ਰਜਿ.), ਅੰਮ੍ਰਿਤਸਰ  ਦੇ ਬਾਨੀ ਭਗਤ ਪੂਰਨ ਸਿੰਘ ਜੀ ਦੇ 122ਵੇਂ ਜਨਮ ਦਿਹਾੜੇ ਨੂੰ ਸਮਰਪਿਤ ਤਿੰਨ ...
04/06/2026

ਅੱਜ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ(ਰਜਿ.), ਅੰਮ੍ਰਿਤਸਰ ਦੇ ਬਾਨੀ ਭਗਤ ਪੂਰਨ ਸਿੰਘ ਜੀ ਦੇ 122ਵੇਂ ਜਨਮ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਪ੍ਰੋਗਰਾਮਾਂ ਦੀ ਲੜੀ ਤਹਿਤ ਤੀਸਰੀ ਅਤੇ ਆਖਰੀ ਦਿਨ ਸੰਸਥਾ ਵੱਲੋਂ ਰੱਖੇ ਗਏ ਸਹਿਜ ਪਾਠ ਅਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ ਅਤੇ ਪਿੰਗਲਵਾੜਾ ਸੰਸਥਾ ਦੇ ਬੱਚਿਆਂ ਵੱਲੋਂ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਕਰਕੇ ਪੰਡਾਲ ਵਿੱਚ ਬੈਠੀਆਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਉਪਰੰਤ ਗੁਰਬਾਣੀ ਦੇ ਰਸੀਏ ਭਾਈ ਜਸਬੀਰ ਸਿੰਘ ਪੰਜਾਬ ਐਂਡ ਸਿੰਧ ਬੈਂਕ ਵਾਲਿਆਂ ਦੇ ਜੱਥੇ ਵੱਲੋਂ ਗੁਰਬਾਣੀ ਦੇ ਇਲਾਹੀ ਕੀਰਤਨ ਨਾਲ ਸੰਗਤਾਂ ਨੂੰ ਵਾਹਿਗੁਰੂ ਦੇ ਧਿਆਨ ਨਾਲ ਜੋੜਿਆ ਗਿਆ। ਇਸ ਮੌਕੇ ਡਾ. ਇੰਦਰਜੀਤ ਕੌਰ ਮੁੱਖ ਸੇਵਾਦਾਰ ਨੇ ਆਈਆਂ ਸੰਗਤਾਂ ਨੂੰ "ਜੀ ਆਇਆਂ" ਆਖਦੇ ਹੋਏ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਗਤ ਪੂਰਨ ਸਿੰਘ ਜੀ ਨੇ ਸਮਾਜ ਪ੍ਰਤੀ ਜੋ ਉੱਚੀ ਸੋਚ ਰੱਖੀ ਉਸਦੀ ਉਦਾਹਰਣ ਕਿਤੇ ਨਹੀਂ ਮਿਲਦੀ। ਉਹਨਾਂ ਭਗਤ ਜੀ ਦੇ ਜੀਵਨ ਦੀਆਂ ਕਈ ਯਾਦਾਂ ਸਾਂਝੇ ਕਰਦੇ ਹੋਏ ਕਿਹਾ ਕਿ ਉਹ ਅਸਲ ਅਰਥਾਂ ਵਿੱਚ ਸੱਚੇ ਦੇਸ਼ ਭਗਤ ਸਨ, ਕਿਉਂਕਿ ਉਹਨਾਂ ਨੂੰ ਹਰ ਜੀਵ-ਜੰਤੂਆਂ ਦੀ ਹੋਂਦ ਦੀ ਚਿੰਤਾ ਸੀ, ਉਹ ਹਮੇਸ਼ਾ ਕੁਦਰਤੀ ਸਾਧਨਾਂ ਦੀ ਦੁਰਵਰਤੋਂ ਲਈ ਲੋਕਾਂ ਨੂੰ ਸੁਚੇਤ ਕਰਦੇ ਰਹਿੰਦੇ ਸਨ। ਉਹਨਾਂ ਕਿਹਾ ਕਿ ਭਗਤ ਪੂਰਨ ਸਿੰਘ ਜੀ ਦੀ ਵਾਤਾਵਰਨ ਪ੍ਰਤੀ ਜਾਗਰੂਕਤਾ ਸ਼ਤਾਬਦੀ ਪੂਰਾ ਸਾਲ ਮਨਾਈ ਜਾਵੇਗੀ,ਕਿਉਂਕਿ ਅਜੋਕੇ ਸਮੇਂ ਨੂੰ ਜਾਗਰੂਕਤਾ ਦੀ ਲੋੜ ਹੈ, ਇਸ ਲਈ ਪ੍ਰਚਾਰ ਦੇ ਵੱਖ-ਵੱਖ ਢੰਗਾਂ ਨਾਲ ਆਉਂਦੇ ਦਿਨਾਂ ਵਿੱਚ ਜਾਗਰੂਕਤਾ ਲੋਕਾਂ ਵਿੱਚ ਜਾਵੇਗੀ। ਇਸ ਮੌਕੇ ਖੇਤੀਬਾੜੀ ਤੇ ਆਰਥਿਕ ਮਸਲਿਆਂ ਤੇ ਡੰੂਘੀ ਸਮਝ ਰੱਖਣ ਵਾਲੇ ਵਿਦਵਾਨ ਸ਼੍ਰੀ ਦਵਿੰਦਰ ਸ਼ਰਮਾ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਵਿੱਚ ਛੋਟੀ ਕਿਸਾਨੀ ਦੀ ਖਾਸ ਕਰਕੇ ਹਾਲਤ ਬਹੁਤ ਤਰਸਯੋਗ ਹੋ ਰਹੀ ਹੈ, ਪਰੰਤੂ ਅਫ਼ਸੋਸ ਕਿ ਸਰਕਾਰਾਂ ਕਿਸਾਨ ਦੀ ਹਾਲਤ ਪ੍ਰਤੀ ਗੰਭੀਰ ਨਹੀਂ ਹਨ, ਉਹਨਾਂ ਕਿਹਾ ਕਿ ਅੰਨੇਵਾਹ ਖੇਤੀਬਾੜੀ ਵਿੱਚ ਵਰਤੇ ਜਾ ਰਹੇ ਕੀਟਨਾਸ਼ਕਾ, ਰਸਾਇਣਾਂ ਦੀ ਵਰਤੋਂ ਲੋਕਾਂ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਾਨ ਲੇਵਾ ਪੈਦਾ ਕਰ ਰਹੇ ਹਨ। ਉਹਨਾਂ ਕਿਹਾ ਕਿ ਪਿੰਗਲਵਾੜਾ ਵੱਲੋਂ ਕੀਤੀ ਜਾ ਰਹੀ ਕੁਦਰਤੀ ਖੇਤੀ ਦੁਨੀਆਂ ਵਿੱਚ ਇਕ ਮਾਡਲ ਹੈ। ਜਿਸ ਤੋਂ ਸਰਕਾਰਾਂ ਅਤੇ ਕਿਸਾਨਾਂ ਨੂੰ ਚੰਗੀ ਸੇਧ ਲੈਣ ਦੀ ਜ਼ਰੂਰਤ ਹੈ। ਇਸ ਮੌਕੇ ਆਏ ਹੋਏ ਮਹਿਮਾਨਾਂ, ਵਿਦਵਾਨਾਂ ਅਤੇ ਪਿੰਗਲਵਾੜਾ ਸੋਸਾਇਟੀ ਦੇ ਮੈਂਬਰਾਂ ਵੱਲੋਂ ਡਾ. ਇੰਦਰਜੀਤ ਕੌਰ ਦੀ ਅਗਵਾਈ ਵਿੱਚ ਪਿੰਗਲਵਾੜਾ ਸੰਸਥਾ ਦਾ ਸੋਵੀਨਰ, ਸ਼੍ਰੀ ਦਵਿੰਦਰ ਸ਼ਰਮਾ ਖੇਤੀਬਾੜੀ ਮਾਹਿਰ ਦੀ ਲਿਖੀ ਹਿੰਦੀ ਦੀ ਕਿਤਾਬ "ਜ਼ਮੀਨੀ ਸੱਚਾਈ" ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੌਂਵੀ ਪਾਤਸ਼ਾਹੀ, ਅੰਗਰੇਜ਼ੀ ਭਾਸ਼ਾ ਵਿਚੱ ਛਪੀ ਕਿਤਾਬ "ਪਲਾਸਟਿਕ ਥਰੈਟ ਟੂ ਹੈਲਥ ਐਂਡ ਇਨਵਾਇਰਮੈਂਟ" ਰਲੀਜ਼ ਕੀਤੀਆਂ ਗਈਆਂ। ਇਸ ਮੌਕੇ ਆਏ ਹੋਏ ਕਈ ਬੁਲਾਰਿਆਂ ਵੱਲੋਂ ਭਗਤ ਜੀ ਦੇ ਜੀਵਨ ਦੀਆਂ ਚੰਗਿਆਈਆਂ ਤੋਂ ਸੇਧ ਲੈਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਹੈੱਡ ਗ੍ਰੰਥੀ ਅਤੇ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸੰਗਤਾਂ ਵੱਲੋਂ ਇਸ ਸ਼ਤਾਬਦੀ ਮੌਕੇ ਸਰਕਾਰ ਨੂੰ ਓਨਵਰਿੋਨਮੲਨਟ ੂਨਵਿੲਰਸਟਿੇ (ਵਾਤਾਵਰਨ ਸੰਬੰਧੀ ਯੂਨੀਵਰਸਿਟੀ) ਖੋਲ੍ਹਣ ਦੀ ਮੰਗ ਕੀਤੀ ਗਈ।
ਇਸ ਮੌਕੇ ਪਿੰਗਲਵਾੜਾ ਸੰਸਥਾ ਅਧੀਨ ਚੱਲਦੇ ਸਕੂਲਾਂ ਅਤੇ ਸੈਂਟਰਾਂ ਦੇ ਬੱਚਿਆਂ ਵੱਲੋਂ ਹੱਥੀਂ ਬਣਾਈਆਂ ਕਲਾ ਕ੍ਰਿਤੀਆਂ ਦੀ ਨੁਮਾਇਸ਼ ਵੀ ਲਗਾਈ ਗਈ।
ਇਸ ਮੌਕੇ ਸ੍ਰ.ਜਗਦੀਪਕ ਸਿੰਘ ਮੀਤ-ਪ੍ਰਧਾਨ, ਸ੍ਰ. ਮੁਖਤਾਰ ਸਿੰਘ ਗੁਰਾਇਆ ਆਨਰੇਰੀ ਸਕੱੱਤਰ, ਸ੍ਰ. ਰਾਜਬੀਰ ਸਿੰਘ ਮੈਂਬਰ, ਸ੍ਰ. ਹਰਜੀਤ ਸਿੰਘ ਅਰੋੜਾ ਮੈਂਬਰ, ਬੀਬੀ ਪ੍ਰੀਤਇੰਦਰ ਕੌਰ ਮੈਂਬਰ, ਸ਼੍ਰੀ ਯੋਗੇਸ਼ ਸੂਰੀ ਮੁੱਖ ਪ੍ਰਸ਼ਾਸਕ, ਸ੍ਰ. ਰਜਿੰਦਰਪਾਲ ਸਿੰਘ ਪ੍ਰਸ਼ਾਸਕ ਮਾਨਾਂਵਾਲਾ, ਸ੍ਰ. ਜੈ ਸਿੰਘ ਸਹਿ ਪ੍ਰਸ਼ਾਸਕ, ਡਾ. ਇੰਦਰਜੀਤ ਕੌਰ ਰੇਨੂੰ, ਸ੍ਰ. ਰਜਿੰਦਰਪਾਲ ਸਿੰਘ ਡਾਇਰੈਕਟਰ ਭਗਤ ਪੂਰਨ ਸਿੰਘ ਸਕੂਲ ਫ਼ਾਰ ਦ ਡੈੱਫ਼, ਸ਼੍ਰੀ ਤਿਲਕ ਰਾਜ ਜਨਰਲ ਮੈਨੇਜਰ, ਸ੍ਰ. ਹਰਪਾਲ ਸਿੰਘ ਸੰਧੂ ਕੇਅਰ ਟੇਕਰ,ਸ੍ਰ.ਅਮਰਜੀਤ ਸਿੰਘ ਚੌਂਤਾ ਕਲਾ, ਸ੍ਰ. ਗੁਰਨਾਇਬ ਸਿੰਘ, ਬੀਬੀ ਮਹਿੰਦਰ ਕੌਰ, ਲੇਖਕ ਸ੍ਰ. ਕਮਲਜੀਤ ਸਿੰਘ ਨੀਲੋਂ, ਸ੍ਰ. ਤਜਿੰਦਰਭਾਨ ਸਿੰਘ ਬੇਦੀ, ਸ਼੍ਰੀ ਗੁਲਸ਼ਨ ਰੰਜਨ, ਬੀਬੀ ਹਰਤੇਜਪਾਲ ਕੌਰ, ਸਾਬਕਾ ਇੰਸਪੈਕਟਰ ਰਾਜਵਿੰਦਰ ਕੌਰ, ਪ੍ਰੋ. ਕੁਲਦੀਪ ਸਿੰਘ, ਡਾ. ਤੇਜਪਾਲ ਸਿੰਘ ਪ੍ਰਿੰ. ਕੁਲਵੰਤ ਸਿੰਘ, ਅੰਮ੍ਰਿਤਸਰ ਵਿਕਾਸ ਮੰਚ, ਡਾ. ਸ਼ਿਆਮ ਸੁੰਦਰ ਦੀਪਤੀ, ਮਾਸਟਰ ਅਜੀਤ ਸਿੰਘ, ਸਿਟੀਜ਼ਨ ਫੋਰਮ ਵਿੱਦਿਆ ਮੰਦਰ, ਅਰੁਨ ਨਥਾਨੀ, ਅਸਿਸਟੈਂਟ ਸੰਪਾਦਕ ਦੈਨਿਕ ਟ੍ਰਿਿਬਊਨ ਆਦਿ ਹਾਜ਼ਰ ਸਨ। ਇਸ ਮੌਕੇ ਪਿੰਗਲਵਾੜਾ ਸੰਸਥਾ ਦੇ ਵੱਖ-ਵੱਖ ਵਿੱਦਿਅਕ ਅਦਾਰਿਆਂ ਦੇ ਵਿਿਦਆਰਥੀ ਵੀ ਹਾਜ਼ਰ ਸਨ। ਪ੍ਰਿੰ. ਨਰੇਸ਼ ਕਾਲੀਆ, ਪ੍ਰਿੰ.ਅਨੀਤਾ ਬੱਤਰਾ, ਪ੍ਰਿੰ.ਦਲਜੀਤ ਕੌਰ, ਪ੍ਰਿੰ. ਲਖਵਿੰਦਰ ਕੌਰ, ਵੱਖ-ਵੱਖ ਵਾਰਡਾਂ ਤੇ ਵਿਭਾਗਾਂ ਦੇ ਇੰਚਾਰਜ ਤੇ ਸਟਾਫ਼ ਆਦਿ ਹਾਜ਼ਰ ਸਨ।

04/06/2026
ਪ੍ਰੈੱਸ ਨੋਟਅੱਜ ਭਗਤ ਪੂਰਨ ਸਿੰਘ ਸੰਸਥਾਪਕ ਪਿੰਗਲਵਾੜਾ ਸੰਸਥਾ ਦਾ 122ਵਾਂ ਜਨਮ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਪ੍ਰੋਗਰਾਮਾਂ ਦੀ ਲੜੀ ਤਹਿਤ ਦੂਸ...
03/06/2026

ਪ੍ਰੈੱਸ ਨੋਟ
ਅੱਜ ਭਗਤ ਪੂਰਨ ਸਿੰਘ ਸੰਸਥਾਪਕ ਪਿੰਗਲਵਾੜਾ ਸੰਸਥਾ ਦਾ 122ਵਾਂ ਜਨਮ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਪ੍ਰੋਗਰਾਮਾਂ ਦੀ ਲੜੀ ਤਹਿਤ ਦੂਸਰੇ ਦਿਨ ਦੇ ਪ੍ਰੋਗਰਾਮ ਵਿੱਚ ਪਿੰਗਲਵਾੜਾ ਦੇ ਵਸਨੀਕਾਂ ਅਤੇ ਭਗਤ ਪੂਰਨ ਸਿੰਘ ਗਰੁੱਪਜ਼ ਆਫ਼ ਸਕੂਲਜ਼ ਦੇ ਵੱਖ-ਵੱਖ ਵਿਿਦਆਰਥੀਆਂ ਵੱਲੋਂ ਭਗਤ ਪੂਰਨ ਸਿੰਘ ਜੀ ਦੀ ਵਾਤਾਵਰਨ ਪ੍ਰਤੀ ਫ਼ਿਕਰਮੰਦੀ ਦਰਸਾਉਂਦਾ ਹੋਇਆ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਬਾਲ ਸਾਹਿਤਕਾਰ ਦੇ ਉੱਘੇ ਸਾਹਿਤਕਾਰ ਸ੍ਰ. ਕਮਲਜੀਤ ਸਿੰਘ ਨੀਲੋਂ "ਮੁੱਖ ਮਹਿਮਾਨ" ਵਜੋਂ ਉਚੇਚੇ ਤੋਰ ਤੇ ਪੁੱਜੇ। ਉਹਨਾਂ ਦੇ ਨਾਲ ਪ੍ਰਸਿੱਧ ਸਾਹਿਤਕਾਰ ਸੰਤ ਸਿੰਘ ਸੋਹਲ ਵੀ ਪੁੱਜੇ। ਡਾ. ਇੰਦਰਬੀਰ ਸਿੰਘ ਨਿੱਝਰ, ਐੱਮ.ਐੱਲ.ਏ ਅੰਮ੍ਰਿਤਸਰ ਅਤੇ ਚੀਫ਼ ਖਾਲਸਾ ਦੀਵਾਨ ਦੇ ਮੁਖੀ "ਗੈਸਟ ਆਫ਼ ਆਨਰ" ਦੇ ਤੋਰ ਤੇ ਪੁੱਜੇ। ਇਸ ਪ੍ਰੋਗਰਾਮ ਦੀ ਆਰੰਭਤਾ ਭਗਤ ਪੂਰਨ ਸਿੰਘ ਸਪੈਸ਼ਲ ਸਕੂਲ, ਮਾਨਾਂਵਾਲਾ ਦੇ ਬੱਚਿਆਂ ਵੱਲੋਂ ਗੁਰਬਾਣੀ ਸ਼ਬਦ ਨਾਲ ਕੀਤੀ ਗਈ। ਇਸ ਉਪਰੰਤ ਆਏ ਹੋਏ ਮੁੱਖ ਮਹਿਮਾਨਾਂ ਵੱਲੋਂ ਸ਼ਮਾ ਰੌਸ਼ਨ ਕਰਕੇ ਅੱਜ ਦੇ ਸੱਭਿਆਚਾਰਕ ਪ੍ਰੋਗਰਾਮਾਂ ਦੀ ਆਰੰਭਤਾ ਕੀਤੀ ਗਈ। ਇਸ ਮੌਕੇ ਭਗਤ ਪੂਰਨ ਸਿੰਘ ਆਦਰਸ਼ ਸੀਨੀਅਰ ਸਕੈਡੰਰੀ ਸਕੂਲ ਮਾਨਾਂਵਾਲਾ ਦੇ ਵਿਿਦਆਰਥੀਆਂ ਵੱਲੋਂ ਵਾਤਾਵਰਨ ਦੇ ਹਾਲਾਤਾਂ ਨੂੰ ਪੇਸ਼ ਕਰਦਾ ਨਾਟਕ "ਕੁਦਰਤ ਬਨਾਮ ਮਨੁੱਖ" ਬੜੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ। ਇਸ ਨਾਟਕ ਨੇ ਜਿੱਥੇ ਪੰਡਾਲ ਵਿੱਚ ਬੈਠੇ ਦਰਸ਼ਕਾਂ ਦੇ ਮਨਾਂ ਵਿੱਚ ਵਾਤਾਵਰਨ ਨੂੰ ਸੰਭਾਲਣ ਲਈ ਗਿਆਨ ਵਿੱਚ ਵਾਧਾ ਕੀਤਾ ਤੇ ਬੱਚਿਆਂ ਦੀ ਪੇਸ਼ਕਾਰੀ ਨੇ ਪੰਡਾਲ ਵਿੱਚ ਦਰਸ਼ਕਾਂ ਨੂੰ ਮੋਹ ਲਿਆ। ਭਗਤ ਪੂਰਨ ਸਿੰਘ ਸਕੂਲ ਫ਼ਾਰ ਦ ਡੈੱਫ਼ ਦੇ ਵਿਿਦਆਰਥੀਆਂ ਵੱਲੋਂ ਵਾਤਾਵਰਨ ਵਿੱਚ ਪਾਣੀ ਅਤੇ ਰੁੱਖਾਂ ਆਦਿ ਦੀ ਮਹੱਤਤਾ ਦਰਸਾਉਂਦੀ ਹੋਈ ਕੋਰੀਓਗ੍ਰਾਫ਼ੀ ਪੇਸ਼ ਕੀਤੀ। ਇਸ ਤੋਂ ਬਾਅਦ ਪਿੰਗਲਵਾੜਾ ਦੇ ਵਸਨੀਕ "ਕਮਲਾ ਅਤੇ ਇੰਦਰਾ ਵੱਲੋਂ ਭਗਤ ਪੂਰਨ ਸਿੰਘ ਜੀ ਉੱਪਰ ਇਕ ਕਵਿਤਾ ਪੇਸ਼ ਕੀਤੀ ਗਈ। ਪਿੰਗਲਵਾੜਾ ਸੰਸਥਾ ਦੀ ਪੰਡੋਰੀ ਬ੍ਰਾਂਚ ਦੇ ਵਾਸੀਆਂ ਵੱਲੋਂ ਵਾਤਾਵਰਨ ਤੇ ਦਰੱਖਤਾਂ ਦੀ ਸੰਭਾਲ ਲਈ ਕੀਤੀ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਵਾਹ-ਵਾਹ ਕਰਨ ਲਈ ਮਜ਼ਬੂਰ ਕਰ ਦਿੱਤਾ।
ਕਮਲਜੀਤ ਸਿੰਘ ਨੀਲੋਂ ਨੇ ਆਪਣੇ ਸੰਬੋਧਨ ਭਾਸ਼ਨ ਵਿੱਚ ਕਿਹਾ ਕਿ ਅੱਜ ਦਾ ਪ੍ਰੋਗਰਾਮ ਜਿੰਨ੍ਹਾਂ ਬੱਚਿਆਂ ਵੱਲੋਂ ਪੇਸ਼ ਕੀਤਾ ਗਿਆ ਹੈ, ਉਹ ਬਾਕਮਾਲ ਹੈ, ਪ੍ਰੋਗਰਾਮ ਦਾ ਸੋਹਣਾ ਮਿਆਰ ਵੇਖ ਕੇ ਤਾਰੀਫ਼ ਲਈ ਉਹਨਾਂ ਕੋਲ ਕੋਈ ਲਫ਼ਜ਼ ਨਹੀਂ ਹਨ। ਉਹਨਾਂ ਕਿਹਾ ਕਿ ਉਹ ਪਿੰਗਲਵਾੜਾ ਸੰਸਥਾ ਦੇ ਲੋਕ ਭਲਾਈ ਕਾਰਜਾਂ ਨੂੰ ਵੇਖ ਕੇ ਬਹੁਤ ਪ੍ਰਭਾਵਿਤ ਹੋਏ ਹਨ। ਇਸ ਮੌਕੇ ਡਾ. ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਕਿ ਭਗਤ ਪੂਰਨ ਸਿੰਘ ਜੀ ਅਤੇ ਡਾ. ਇੰਦਰਜੀਤ ਕੌਰ ਮੁੱਖ ਸੇਵਾਦਾਰ ਮਨੁੱਖਤਾ ਦੀ ਸੇਵਾ ਕਰ ਰਹੇ ਹਨ, ਉਹ ਬੇਮਿਸਾਲ ਹੈ। ਉਹਨਾਂ ਕਿਹਾ ਕਿ ਜੇਕਰ ਅਸੀਂ ਮਨੁੱਖਤਾ ਨੂੰ ਪਿਆਰ ਕਰਦੇ ਹਾਂ ਤਾਂ ਸਾਨੂੰ ਵਾਤਾਵਰਨ ਨਾਲ ਵੀ ਪਿਆਰ ਕਰਨਾ ਪਵੇਗਾ। ਜੇਕਰ ਮਨੁੱਖ ਕੁਦਰਤ ਨਾਲ ਖਿਲਵਾੜ ਕਰਦਾ ਰਿਹਾ ਤਾਂ ਆਪਣੀ ਹੋਂਦ ਗਵਾ ਬੈਠੇਗਾ। ਪਿੰਗਲਵਾੜਾ ਸੰਸਥਾ ਤੋਂ ਮਨੁੱਖਤਾ ਨਾਲ ਪਿਆਰ ਕਰਨਾ ਬੜੇ ਸੋਖੇ ਤਰੀਕੇ ਸਿੱਖਿਆ ਜਾ ਸਕਦਾ ਹੈ। ਪਿੰਗਲਵਾੜਾ ਦੁਨੀਆਂ ਲਈ ਇਕ ਚਾਨਣ ਮੁਨਾਰਾ ਹੈ। ਇਸ ਤੋਂ ਇਲਾਵਾ ਗੁਰਿੰਦਰ ਸਿੰਘ ਅਤੇ ਰਵਿੰਦਰ ਸਿੰਘ, ਪ੍ਰਿੰਟਵੈੱਲ ਉਚੇਚੇ ਤੋਰ ਤੇ ਪੁੱਜੇ ਤੇ ਸੰਸਥਾ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਇੰਦਰਜੀਤ ਕੌਰ ਮੁੱਖ ਸੇਵਾਦਾਰ ਪਿੰਗਲਵਾੜਾ ਸੰਸਥਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ 1927 ਤੋਂ ਭਗਤ ਪੂਰਨ ਸਿੰਘ ਜੀ ਨੇ ਲੋਕਾਂ ਨੂੰ ਭਵਿੱਖ ਵਿੱਚ ਪਲੀਤ ਹੋਣ ਵਾਲੇ ਵਾਤਾਵਰਨ ਤੋਂ ਜਾਣੂੰ ਕਰਵਾਉਣਾ ਸ਼ੁਰੂ ਕਰ ਦਿੱਤਾ ਸੀ, ਭਗਤ ਪੂਰਨ ਸਿੰਘ ਨੇ ਜੋ ਚਿੰਤਾਵਾਂ ਉਸ ਵੇਲੇ ਪ੍ਰਗਟਾਈਆਂ ਸਨ, ਉਹ ਅੱਜ ਸੱਚ ਸਾਬਤ ਹੋ ਰਹੀਆਂ ਹਨ, ਪਰੰਤੂ ਅਸੀਂ ਅਜੇ ਵੀ ਗੰਭੀਰਤਾ ਨਾਲ ਨਹੀਂ ਵਿਚਾਰ ਕਰ ਰਹੇ। ਉਹਨਾਂ ਕਿਹਾ ਕਿ ਅਜੋਕਾ ਮਨੁੱਖ ਪੈਸੇ ਤੇ ਪਾਵਰ ਦੀ ਪ੍ਰਾਪਤੀ ਲਈ ਪਾਗਲ ਹੋ ਰਿਹਾ ਹੈ। ਇਸ ਮੌਕੇ ਉਹਨਾਂ ਪੰਡਾਲ ਵਿੱਚ ਬੈਠੀਆਂ ਸੰਗਤਾਂ ਤੋਂ ਪ੍ਰਣ ਲਿਆ ਕਿ ਭਗਤ ਪੂਰਨ ਸਿੰਘ ਜੀ ਦੀ ਵਾਤਾਵਰਨ ਪ੍ਰਤੀ ਚਿੰਤਾ ਇਸ ਸ਼ਤਾਬਦੀ ਮੌਕੇ ਇਕ ਸਿੱਕਾ ਰਿਲੀਜ਼ ਕੀਤਾ ਜਾਵੇ। ਉਹਨਾਂ ਕਿਹਾ ਕਿ ਪਿੰਗਲਵਾੜਾ ਹਮੇਸ਼ਾ ਸਰਬੱਤ ਦਾ ਭਲਾ ਮੰਗਦਾ ਹੈ। ਅੰਤ ਵਿੱਚ ਰਾਸ਼ਟਰੀ ਗਾਣ ਨਾਲ ਪ੍ਰੋਗਰਾਮ ਦੀ ਸਮਾਪਤੀ ਹੋਈ।
ਇਸ ਮੌਕੇ ਡਾ. ਜਗਦੀਪਕ ਸਿੰਘ ਮੀਤ ਪ੍ਰਧਾਨ ਪਿੰਗਲਵਾੜਾ, ਸ੍ਰ.ਮੁਖਤਾਰ ਸਿੰਘ ਗੋਰਾਇਆ ਆਨਰੇਰੀ ਸਕੱਤਰ, ਸ੍ਰ. ਰਾਜਬੀਰ ਸਿੰਘ ਜੀ ਮੈਂਬਰ ਪਿੰਗਲਵਾੜਾ, ਸ੍ਰ. ਹਰਜੀਤ ਸਿੰਘ ਅਰੋੜਾ ਮੈਂਬਰ ਪਿੰਗਲਵਾੜਾ, ਬੀਬੀ ਪ੍ਰੀਤਇੰਦਰ ਕੌਰ ਮੈਂਬਰ ਪਿੰਗਲਵਾੜਾ, ਡਾ. ਨਿਰਮਲ ਸਿੰਘ ਮੈਂਬਰ ਪਿੰਗਲਵਾੜਾ ਸੋਸਾਇਟੀ, ਸ਼੍ਰੀ ਯੋਗੇਸ਼ ਸੂਰੀ ਮੁੱਖ ਪ੍ਰਸ਼ਾਸਕ, ਸ੍ਰ. ਰਜਿੰਦਰ ਸਿੰਘ ਪ੍ਰਸ਼ਾਸਕ ਮਾਨਾਂਵਾਲਾ ਬ੍ਰਾਂਚ, ਸ਼੍ਰੀ ਤਿਲਕ ਰਾਜ ਜਨਰਲ ਮੈਨੇਜਰ, ਸ੍ਰ. ਹਰਪਾਲ ਸਿੰਘ ਕੇਅਰ ਟੇਕਰ, ਸ੍ਰ.ਗੁਰਨਾਇਬ ਸਿੰਘ, ਸ੍ਰ. ਰਜਿੰਦਰਪਾਲ ਸਿੰਘ, ਡਾ. ਇੰਦਰਜੀਤ ਕੌਰ ਰੇਨੂੰ, ਸ੍ਰ. ਤੇਜਿੰਦਰਭਾਨ ਸਿੰਘ ਬੇਦੀ, ਸ੍ਰ. ਨਰਿੰਦਰ ਸਿੰਘ ਸੋਹਲ, ਬੀਬੀ ਰਾਜਵਿੰਦਰ ਕੌਰ ਬਾਜਵਾ (ਰਿਟਾ.) ਇੰਸਪੈਕਟਰ, ਗੁਲਸ਼ਨ ਰੰਜਨ, ਵੱਖ-ਵੱਖ ਵਿਭਾਗਾਂ, ਵਾਰਡਾਂ ਅਤੇ ਹੋਸਟਲਾਂ ਦੇ ਇੰਚਾਰਜ ਤੇ ਸੇਵਾਦਾਰ, ਸਕੂਲਾਂ ਦੇ ਪ੍ਰਿੰਸੀਪਲ ਨਰੇਸ਼ ਕਾਲੀਆ, ਪ੍ਰਿੰ. ਦਲਜੀਤ ਕੌਰ, ਪ੍ਰਿੰ. ਅਨੀਤਾ ਬੱਤਰਾ, ਪ੍ਰਿੰ. ਲਖਵਿੰਦਰ ਕੌਰ ਆਦਿ ਹਾਜ਼ਰ ਸਨ।
ਸਟੇਜ ਦਾ ਸੰਚਾਲਨ ਅਮਨਪ੍ਰੀਤ ਕੌਰ ਅਤੇ ਹਰਮਨ ਕੌਰ ਨੇ ਕੀਤਾ।

(ਗੁਰਮਤਿ ਵਿਚਾਰਧਾਰਾ ਦੀ ਰੌਸ਼ਨੀ ਵਿੱਚ ਕੁਦਰਤ ਦੀ ਸੰਭਾਲ)ਭਗਤ ਪੂਰਨ ਸਿੰਘ ਬਾਨੀ ਪਿੰਗਲਵਾੜਾ ਸੰਸਥਾ ਦੇ 122ਵੇਂ ਜਨਮ ਦਿਨ ਨੂੰ ਸਮਰਪਿਤ ਤਿੰਨ ਰੋਜ਼ਾ...
02/06/2026

(ਗੁਰਮਤਿ ਵਿਚਾਰਧਾਰਾ ਦੀ ਰੌਸ਼ਨੀ ਵਿੱਚ ਕੁਦਰਤ ਦੀ ਸੰਭਾਲ)
ਭਗਤ ਪੂਰਨ ਸਿੰਘ ਬਾਨੀ ਪਿੰਗਲਵਾੜਾ ਸੰਸਥਾ ਦੇ 122ਵੇਂ ਜਨਮ ਦਿਨ ਨੂੰ ਸਮਰਪਿਤ ਤਿੰਨ ਰੋਜ਼ਾ ਪ੍ਰੋਗਰਾਮਾਂ ਦੀ ਸ਼ੁਰੂਆਤ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ(ਰਜਿ.) ਅੰਮ੍ਰਿਤਸਰ ਦੇ ਵਿਹੜੇ ਵਿੱਚ ਹੋਈ ਪ੍ਰੋਗਰਾਮ ਦੀ ਆਰੰਭਤਾ ਗੁਰਬਾਣੀ ਦੇ ਰਸਭਿੰਨੇ ਸ਼ਬਦ "ਬਲਹਾਰਿ ਕੁਦਰਤ ਵਸਿਆ' ਨਾਲ ਹੋਈ। ਪਹਿਲੇ ਦਿਨ ਦੇ ਪ੍ਰੋਗਰਾਮ ਵਿੱਚ ਵਾਤਾਵਰਨ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ “ਗੁਰਮਤਿ ਵਿਚਾਰਧਾਰਾ ਦੀ ਰੌਸ਼ਨੀ ਵਿੱਚ ਕੁਦਰਤ ਦੀ ਸੰਭਾਲ” ਵਿਸ਼ੇ ਤੇ ਸੈਮੀਨਾਰ ਕੀਤਾ ਗਿਆ। ਇਸ ਮੌਕੇ ਪਿੰਗਲਵਾੜਾ ਸੰਸਥਾ ਦੇ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਨੇ ਆਏ ਵਿਦਵਾਨਾਂ ਅਤੇ ਸਰੋਤਿਆਂ ਨੂੰ ਜੀ ਆਇਆਂ ਆਖਿਆ। ਉਹਨਾਂ ਕਿਹਾ ਕਿ ਭਗਤ ਪੂਰਨ ਸਿੰਘ ਇਕ ਐਸੀ ਮਹਾਨ ਸਖ਼ਸ਼ੀਅਤ ਸਨ, ਜਿਹੜੇ ਪੂਰੀ ਦੁਨੀਆਂ ਤੇ ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਚਿਤੰਤ ਸਨ। ਉਹਨਾਂ ਕਿਹਾ ਕਿ ਭਗਤ ਪੂਰਨ ਸਿੰਘ ਜੀ ਨੇ 100 ਸਾਲ ਪਹਿਲਾਂ ਹੀ ਦੁਨੀਆਂ ਨੂੰ ਖਰਾਬ ਹੋਣ ਵਾਲੇ ਵਾਤਾਵਰਨ ਪ੍ਰਤੀ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਸੈਮੀਨਾਰ ਵਿੱਚ ਸਭ ਤੋਂ ਪਹਿਲਾਂ ਆਪਣੇ ਵਿਚਾਰਾਂ ਦੀ ਸਾਂਝ ਉੱਘੇ ਵਿਦਵਾਨ ਤੇ ਡੀਨ ਖਾਲਸਾ ਕਾਲਜ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਸਰੋਤਿਆਂ ਨਾਲ ਪਾਈ। ਉਹਨਾਂ ਕਿਹਾ ਕਿ ਭਗਤ ਪੂਰਨ ਸਿੰਘ ਦੁਨੀਆਂ ਅਤੇ ਵਾਤਾਵਰਨ ਦੇ ਸੱਚੇ ਪਹਿਰੇਦਾਰ ਸਨ, ਉਹਨਾਂ ਕਿਹਾ ਕਿ ਅੱਜ ਉਹਨਾਂ ਦੇ 122ਵੇਂ ਜਨਮ ਦਿਨ ਮੌਕੇ ਵਾਤਾਵਰਨ ਦੀ ਸਾਂਭ-ਸੰਭਾਲ ਕਰਨੀ ਹੈ ਉਹਨਾਂ ਪ੍ਰਤੀ ਸੱਚੀ-ਸੁੱਚੀ ਸ਼ਰਧਾਂਜਲੀ ਹੈ, ਉਹਨਾਂ ਕਿਹਾ ਕਿ ਗੰਦਲੇ ਹੋ ਰਹੇ ਵਾਤਾਵਰਨ ਕਾਰਨ, ਮਨੁੱਖਾਂ ਦੀ ਹੋਂਦ ਤੇ ਜੀਵ-ਜੰਤੂਆਂ ਦੀ ਹੋਂਦ ਖਤਰੇ ਵਿੱਚ ਪੈ ਰਹੀ ਹੈ, ਲੋੜ ਹੈ ਮਨੁੱਖ ਨੂੰ ਜਾਗਰੂਕ ਹੋਣ ਦੀ। ਉਹਨਾਂ ਕਿਹਾ ਕਿ ਵਾਤਾਵਰਨ ਦੀ ਸਾਂਭ-ਸੰਭਾਲ ਵਾਸਤੇ ਗੁਰਬਾਣੀ ਵਿੱਚ ਵੀ ਬੜਾ ਜ਼ੋਰ ਦਿੱਤਾ ਗਿਆ ਹੈ।
ਇਸ ਉਪਰੰਤ ਤਖਤ ਸ੍ਰੀ ਦਮਦਮਾ ਸਾਹਿਬ ਜੀ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਭਗਤ ਪੂੁਰਨ ਸਿੰਘ ਜੀ ਨੇ 1927 ਈਸਵੀਂ ਤੋਂ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ ਸੀ, ਉਹਨਾਂ ਵੱਲੋਂ ਪ੍ਰਗਟਾਈ ਗਏ ਉਸ ਵੇਲੇ ਦੀ ਫ਼ਿਕਰ ਅੱਜ ਸੱਚ ਸਾਬਤ ਹੋ ਰਹੀ ਹੈ, ਉਹਨਾਂ ਕਿਹਾ ਕਿ ਭਗਤ ਪੂਰਨ ਸਿੰਘ ਜੀ ਆਪਣੇ ਨਾਂ ਅਨੁਸਾਰ ਸਹੀ ਸ਼ਬਦਾਂ ਵਿੱਚ ਭਗਤ ਪੂਰਨ ਸਨ, ਉਹਨਾਂ ਆਪਣੀ ਜ਼ਿੰਦਗੀ ਨੂੰ ਗੁਰਬਾਣੀ ਅਨੁਸਾਰ ਜੀਵਿਆ। ਅੱਜ ਲੋੜ ਹੈ ਦੁਨੀਆਂ ਨੂੰ ਭਗਤ ਪੂਰਨ ਸਿੰਘ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਦੀ। ਉਹਨਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਪਲੀਤ ਹੋ ਰਹੇ ਪਾਣੀ ਕਾਰਨ ਸਾਨੂੰ ਬੰਦ ਬੋਤਲਾਂ ਦਾ ਪਾਣੀ ਪੀਣਾ ਪੈ ਰਿਹਾ ਹੇ।
ਇਸ ਮੌਕੇ ਵਾਤਾਵਰਨ ਤੇ ਕੰਮ ਕਰਨ ਵਾਲੇ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਨੇ ਨੁਮਾਇੰਦੇ ਵਜੋਂ ਪੁੱਜੇ ਸੂਬੇਦਾਰ ਬਾਬਾ ਬਲਬੀਰ ਸਿੰਘ ਜੀ ਨੇ ਆਪਣੇ ਵਿਚਾਰਾਂ ਵਿੱਚ ਕਿਹਾ ਕਿ ਅਜੋਕੇ ਸਮੇਂ ਵਿੱਚ ਮਨੁੱਖ ਆਪਣੇ ਐਸ਼ੋ-ਅਰਾਮ ਲਈ ਆਪ ਹੀ ਵਾਤਾਵਰਨ ਨੂੰ ਪਲੀਤ ਕਰਕੇ ਆਪਣੇ ਜੀਵਨ ਨੂੰ ਕਈ ਖਤਰਿਆਂ ਵਿੱਚ ਪਾ ਰਿਹਾ ਹੈ। ਜੇਕਰ ਮਨੁੱਖ ਪਵਣ, ਪਾਣੀ ਅਤੇ ਧਰਤੀ ਵਰਗੇ ਕੁਦਰਤੀ ਸੋਮਿਆਂ ਨੂੰ ਬਰਬਾਦ ਕਰੇਗਾ ਤਾਂ ਉਸਦਾ ਜੀਵਨ ਬੜਾ ਮੁਸ਼ਕਿਲ ਹੋ ਜਾਵੇਗਾ। ਉਹਨਾਂ ਕਿਹਾ ਕਿ ਇਕ ਮਨੁੱਖ ਆਪਣੇ ਜੀਵਨ ਵਿੱਚ ਘੱਟੋ-ਘੱਟ 20 ਬੂਟੇ ਲਗਾਏ।
ਇਸ ਮੌਕੇ ਡਾ.ਸਰਬਜੀਤ ਸਿੰਘ ਛੀਨਾ, ਉੱਘੇ ਖੇਤੀ ਆਰਥਿਕ ਮਾਮਲਿਆਂ ਤੇ ਕਲਮ ਨਵੀਸ਼ ਨੇ ਕਿਹਾ ਕਿ ਸਰਕਾਰਾਂ ਅਤੇ ਸਕੂਲਾਂ ਕਾਲਜਾਂ ਦੇ ਵਿਿਦਆਰਥੀਆਂ ਨੂੰ ਭਾਵੇਂ ਵਾਤਾਵਰਨ ਦਾ ਵਿਸ਼ਾ ਪੜ੍ਹਾ ਕੇ ਡਿਗਰੀਆਂ ਦਿੱਤੀਆਂ ਜਾ ਰਹੀਆਂ ਹਨ, ਪਰੰਤੂ ਅਫ਼ਸੋਸ ਕਿ ਵਾਤਾਵਰਨ ਤੇ ਪੈ੍ਰਕਟੀਕਲ ਉਹਨਾਂ ਕੰਮ ਨਹੀਂ ਹੋ ਰਿਹਾ। ਉਹਨਾਂ ਕਿਹਾ ਕਿ ਸਰਕਾਰਾਂ ਤੇ ਲੋਕ ਵਾਤਾਵਰਨ ਦੀ ਹੋ ਰਹੀ ਖਰਾਬ ਹਾਲਤ ਦੀ ਚਿੰਤਾ ਕਰਨ। ਇਸ ਸੈਮੀਨਾਰ ਵਿੱਚ ਪ੍ਰਿੰਸੀਪਲ ਕੁਲਵੰਤ ਸਿੰਘ ਜੀ ਨੇ ਕਿਹਾ ਕਿ ਮਨੁੱਖੀ ਜੀਵਨ ਦੀ ਕਲਪਨਾ ਰੁੱਖਾਂ ਬਿਨਾਂ ਨਹੀਂ ਕੀਤੀ ਜਾ ਸਕਦੀ। ਇਸ ਲਈ ਸਾਨੂੰ ਸਭ ਨੂੰ ਰੁੱਖ ਲਗਾਉਣੇ ਚਾਹੀਦੇ ਹਨ। ਉਹਨਾਂ ਬਾਜ਼ਾਰਾਂ ਵਿੱਚ ਮਿਲ ਰਹੇ ਜ਼ਹਿਰੀ ਫ਼ਲਾਂ, ਸਬਜ਼ੀਆਂ ਨੂੰ ਛੱਡ ਕੇ ਆਪਣੀਆਂ ਛੱਤਾਂ, ਘਰਾਂ ਤੇ ਫ਼ਲ- ਸਬਜ਼ੀਆਂ ਬੀਜਣ ਦੀ ਸਲਾਹ ਦਿੱਤੀ। ਉਹਨਾਂ ਕਿਹਾ ਕਿ ਨਰੋਆ ਜੀਵਨ ਜਿਊਣ ਲਈ ਨਰੋਈ ਖ਼ੁਰਾਕ ਜ਼ਰੂਰੀ ਹੈ। ਰੁੱਖ ਮਨੁੱਖ ਦੇ ਸਭ ਤੋਂ ਵੱਡੇ ਮਿੱਤਰ ਹਨ। ਅਖੀਰ ਵਿੱਚ ਇਸ ਸੈਮੀਨਾਰ ਦੀ ਪ੍ਰਧਾਨਗੀ ਕਰ ਰਹੇ ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ ਐੱਮ.ਐੱਲ.ਏ ਅੰਮ੍ਰਿਤਸਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਗਤ ਪੂਰਨ ਸਿੰਘ ਜੀ ਵਾਂਗ ਡਾ. ਇੰਦਰਜੀਤ ਕੌਰ, ਮੁੱਖ ਸੇਵਾਦਾਰ ਕੁਦਰਤੀ ਸੋਮਿਆਂ ਦੀ ਖਰਾਬੀ ਨੂੰ ਲੈ ਕੇ ਅਤੇ ਬਚਾਉਣ ਲਈ ਬਹੁਤ ਚਿੰਤਤ ਹਨ। ਇਸ ਕਾਰਨ ਸਮੇਂ-ਸਮੇਂ ਤੇ ਸਮਾਜ ਨੂੰ ਜਾਗਰੂਕ ਕਰਨ ਲਈ ਡਾ. ਇੰਦਰਜੀਤ ਕੌਰ ਕਈ ਰੈਲੀਆਂ, ਸੈਮੀਨਾਰ ਕਰਵਾਉਂਦੇ ਰਹਿੰਦੇ ਹਨ, ਉਹਨਾਂ ਕਿਹਾ ਕਿ ਭਗਤ ਪੂਰਨ ਸਿੰਘ ਨੇ ਪ੍ਰੈਕਟੀਕਲ ਜੀਵਨ ਜੀ ਕੇ ਮਨੁੱਖਤਾ ਨੂੰ ਨਵੀਂ ਸੇਧ ਦਿੱਤੀ। ਆਧੁਨਿਕ ਸ਼ਹਿਰੀਕਰਨ ਦੀ ਭੇਂਟ ਵਾਤਾਵਰਨ ਚੜ੍ਹ ਰਿਹਾ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ, ਪਾਣੀ, ਹਵਾ ਆਦਿ ਕੁਦਰਤ ਦੀਆਂ ਅਨਮੋਲ ਦਾਤਾਂ ਹਨ, ਜਿਸ ਦੀ ਸੰਭਾਲ ਅਤੀ ਜ਼ਰੂਰੀ ਹੈ, ਆਉਂਦੇ ਸਮੇਂ ਵਿੱਚ ਜ਼ਮੀਨੀ ਪਾਣੀ ਮਨੁੱਖ ਨੂੰ ਵਰਤੋਂ ਲਈ ਮਿਲਣਾ ਮੁਸ਼ਕਿਲ ਮੁਸ਼ਕਿਲ ਹੋ ਜਾਵੇਗਾ। ਦਿਨੋਂ-ਦਿਨ ਵੱਧ ਰਿਹਾ ਧਰਤੀ ਦਾ ਤਾਪਮਾਨ ਮਨੁੱਖਾਂ ਤੇ ਜੀਵ-ਜੰਤੂਆਂ, ਪੌਦਿਆਂ, ਫ਼ਸਲਾਂ ਆਦਿ ਦੀ ਹੋਂਦ ਖਤਰੇ ਵਿੱਚ ਪਾ ਰਿਹਾ ਹੈ। ਉਹਨਾਂ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਵੀ ਅਜਿਹੇ ਸੈਮੀਨਾਰ ਹੁੰਦੇ ਰਹਿਣਗੇ ਅਤੇ ਪਿੰਗਲਵਾੜਾ ਸੰਸਥਾ ਵੱਲੋਂ ਮਨੁੱਖਤਾ ਨੂੰ ਜਾਗਰੂਕ ਕਰਨ ਲਈ ਉਪਰਾਲੇ ਨਿਰੰਤਰ ਚੱਲਦੇ ਰਹਿਣਗੇ। ਇਸ ਮੌਕੇ ਬੱਚਿਆਂ ਵੱਲੋਂ ਕਵਿਤਾ "ਬੂਟੇ ਲਾਈਏ" ਵੀ ਪੇਸ਼ ਕੀਤੀ ਗਈ। " ਕਮਲਜੀਤ ਸਿੰਘ ਨੀਲੋਂ" ਵੱਲੋਂ ਵੀ ਕਵਿਤਾਵਾਂ ਸੁਣਾ ਕੇ ਬੈਠੇ ਸਰੋਤਿਆਂ ਨੂੰ ਤਾੜ੍ਹੀਆਂ ਵਜਾਉਣ ਲਈ ਮਜਬੂਰ ਕਰ ਦਿੱਤਾ।
ਇਸ ਸੈਮੀਨਾਰ ਦਾ ਮੰਚ ਸੰਚਾਲਨ ਸ੍ਰ. ਅਮਰਜੀਤ ਸਿੰਘ ਜੀ ਨੇ ਬਾਖੂਬੀ ਨਿਭਾਇਆ। ਇਸ ਸੈਮੀਨਾਰ ਵਿੱਚ ਆਏ ਵਿਦਵਾਨਾਂ, ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰੂ ਕਾ ਅਤੁੱਟ ਲੰਗਰ ਵੀ ਚੱਲਦਾ ਰਿਹਾ।
ਇਸ ਮੌਕੇ ਡਾ. ਜਗਦੀਪਕ ਸਿੰਘ ਮੀਤ ਪ੍ਰਧਾਨ ਪਿੰਗਲਵਾੜਾ, ਸ੍ਰ.ਮੁਖਤਾਰ ਸਿੰਘ ਗੋਰਾਇਆ ਆਨਰੇਰੀ ਸਕੱਤਰ, ਸ੍ਰ. ਰਾਜਬੀਰ ਸਿੰਘ ਜੀ ਮੈਂਬਰ ਪਿੰਗਲਵਾੜਾ, ਸ੍ਰ. ਹਰਜੀਤ ਸਿੰਘ ਅਰੋੜਾ ਮੈਂਬਰ ਪਿੰਗਲਵਾੜਾ, ਬੀਬੀ ਪ੍ਰੀਤਇੰਦਰ ਕੌਰ ਮੈਂਬਰ ਪਿੰਗਲਵਾੜਾ, ਡਾ. ਨਿਰਮਲ ਸਿੰਘ ਮੈਂਬਰ ਪਿੰਗਲਵਾੜਾ ਸੋਸਾਇਟੀ, ਸ਼੍ਰੀ ਯੋਗੇਸ਼ ਸੂਰੀ ਮੁੱਖ ਪ੍ਰਸ਼ਾਸਕ, ਸ੍ਰ. ਰਜਿੰਦਰ ਸਿੰਘ ਪ੍ਰਸ਼ਾਸਕ ਮਾਨਾਂਵਾਲਾ ਬ੍ਰਾਂਚ, ਸ਼੍ਰੀ ਤਿਲਕ ਰਾਜ ਜਨਰਲ ਮੈਨੇਜਰ, ਸ੍ਰ.ਗੁਰਨਾਇਬ ਸਿੰਘ, ਸ੍ਰ. ਨਰਿੰਦਰ ਸਿੰਘ ਸੋਹਲ, ਬੀਬੀ ਰਾਜਵਿੰਦਰ ਕੌਰ ਬਾਜਵਾ (ਰਿਟਾ.) ਇੰਸਪੈਕਟਰ, ਸ਼੍ਰੀ ਪਵਨ ਸ਼ਰਮਾ, ਸ੍ਰ. ਮਨਮੋਹਨ ਸਿੰਘ, ਸ੍ਰ. ਕੁਲਵੰਤ ਸਿੰਘ ਅੰਮ੍ਰਿਤਸਰ ਵਿਕਾਸ ਮੰਚ ਆਦਿ ਸ਼ਾਮਲ ਸਨ। ਇਸ ਤੋਂ ਇਲਾਵਾ ਸੈਮੀਨਾਰ ਵਿੱਚ ਚੀਫ਼ ਖਾਲਸਾ ਦੀਵਾਨ ਇੰਟਰਨੈਸ਼ਨਲ ਨਰਸਿੰਗ ਕਾਲਜ ਦੇ ਅਧਿਆਪਕ ਅਤੇ ਵਿਿਦਆਰਥੀ, ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਾਇੰਸ ਅੰਮ੍ਰਿਤਸਰ ਦੇ ਵਿਿਦਆਰਥੀ ਅਤੇ ਅਧਿਆਪਕ, ਸਰੂਪ ਰਾਣੀ ਸਰਕਾਰੀ ਕਾਲਜ ਅੰਮ੍ਰਿਤਸਰ ਦੇ ਅਧਿਆਪਕ ਅਤੇ ਵਿਿਦਆਰਥੀ ਭਗਤ ਪੂਰਨ ਸਿੰਘ ਆਦਰਸ਼ ਸੀ. ਸੈ. ਸਕੂਲ ਮਾਨਾਂਵਾਲਾ, ਭਗਤ ਪੂਰਨ ਸਿੰਘ ਆਦਰਸ਼ ਹਾਈ ਸਕੂਲ ਬੁੱਟਰਕਲਾਂ ਦੇ ਅਧਿਆਪਕ ਅਤੇ ਸੀਨੀਅਰ ਵਿਿਦਆਰਥੀ, ਪ੍ਰਿੰਸੀਪਲ ਨਰੇਸ਼ ਕਾਲੀਆ, ਪ੍ਰਿੰ. ਦਲਜੀਤ ਕੌਰ, ਪ੍ਰਿੰ. ਲਖਵਿੰਦਰ ਕੌਰ, ਪ੍ਰਿੰ. ਅਨੀਤਾ ਬੱਤਰਾ, ਵਾਰਡਾਂ ਅਤੇ ਹੋਸਟਲ ਇੰਚਾਰਜ ਆਦਿ ਹਾਜ਼ਰ ਸਨ।

01/06/2026

ਪਿੰਗਲਵਾੜਾ ਸੰਸਥਾ ਦੇ ਸੰਸਥਾਪਕ ਭਗਤ ਪੂਰਨ ਸਿੰਘ ਜੀ ਦਾ 122ਵਾਂ ਜਨਮ ਦਿਹਾੜਾ ਸਮਾਗਮ ਮਿਤੀ 2 ਜੂਨ ਤੋਂ 04 ਜੂਨ 2026 ਤੱਕ ਮਨਾਇਆ ਜਾ ਰਿਹਾ ਹੈ। ਇਸ ਸਾਲ ਦੇ ਸਾਰੇ ਸਮਾਗਮ 100 ਸਾਲਾਂ ਵਾਤਾਵਰਨ ਜਾਗਰੂਕ ਸ਼ਤਾਬਦੀ ਨੂੰ ਸਮਰਪਿਤ ਹੋਣਗੇ ।

Address

ALL INDIA PINGALWARA CHARITABLE SOCIETY REGD. G. T. Road, TEHSILPURA , NEAR BUS STAND AMRITSAR
Amritsar
143001

Alerts

Be the first to know and let us send you an email when All India Pingalwara Charitable Society (regd.) Amritsar posts news and promotions. Your email address will not be used for any other purpose, and you can unsubscribe at any time.

Contact The Business

Send a message to All India Pingalwara Charitable Society (regd.) Amritsar:

Share