Safeways 44 Chandigarh

Safeways 44 Chandigarh SAFEWAYS REAL ESTATES
Director · Chandigarh, India
We deal in sale and purchase of properties in Chandigarh, Mohali annd surrounding areas.

We also undertake fresh bookings of projects like, DLF, Emaar MGF, TDI, ANSALS, UNITECH, PEARLS ,MANOHAR SINGH &CO,UK INFRASTRUCTURE ,MOHALI JUNCTION,IMPERIAL HEIGHTS,SIGNATURE TOWER, etc

19/01/2024

ਇਕ *ਚੂਹਾ* ਇਕ ਵਪਾਰੀ ਦੇ ਘਰ ਖੁੱਡ ਵਿੱਚ ਰਹਿੰਦਾ ਸੀ !

ਇਕ ਦਿਨ *ਚੂਹੇ* ਨੇ ਵੇਖਿਆ ਕਿ ਵਪਾਰੀ ਅਤੇ ਉਸਦੀ ਪਤਨੀ ਇਕ ਝੋਲ਼ੇ ਵਿੱਚੋਂ ਕੋਈ ਸ਼ੈਅ ਬਾਹਰ ਕੱਢ ਰਹੇ ਸਨ। *ਚੂਹੇ* ਨੇ ਸੋਚਿਆ ਕਿ ਸ਼ਾਇਦ ਕੋਈ ਖਾਣ ਵਾਲ਼ੀ ਚੀਜ ਹੋਵੇਗੀ।

ਪਰ ਬਾਅਦ ਵਿਚ ਉਸਨੇ ਵੇਖਿਆ ਕਿ ਉਹ ਇਕ *ਚੂਹੇਦਾਨੀ* ਸੀ !

ਖ਼ਤਰੇ ਦਾ ਅਹਿਸਾਸ ਹੋਣ 'ਤੇ ਉਸਨੇ ਇਹ ਗੱਲ ਪਿਛਵਾੜੇ ਰਹਿੰਦੇ *ਕਬੂਤਰ* ਨੂੰ ਜਾ ਦੱਸੀ ਕਿ ਘਰ ਵਿਚ *ਚੂਹੇਦਾਨੀ* ਆ ਗਈ ਹੈ !😥

*ਕਬੂਤਰ* ਨੇ *ਚੂਹੇ* ਦਾ ਮਖ਼ੌਲ ਉਡਾਉਂਦਿਆਂ ਕਿਹਾ," ਮੈਨੂੰ ਕੀ, ਮੈਂ ਕਿਹੜਾ ਇਸ ਵਿੱਚ ਫਸਣਾ ਹੈ?😄

ਨਿਰਾਸ਼ ਹੋਇਆ *ਚੂਹਾ* ਇਹ ਗੱਲ *ਕੁੱਕੜ* ਨੂੰ ਦੱਸਣ ਚਲਾ ਗਿਆ !

*ਕੁੱਕੜ* ਨੇ ਗੱਲ ਹਾਸੇ ਪਾਉਂਦਿਆਂ ਕਿਹਾ, ਜਾਹ ਭਰਾਵਾ ਜਾਹ, ਇਹ ਸਮੱਸਿਆ ਮੇਰੀ ਨਹੀਂ ਹੈ ! 😄

ਮਾਯੂਸ *ਚੂਹੇ* ਨੇ ਵਾੜੇ 'ਚ ਜਾਕੇ *ਬਕਰੇ* ਨੂੰ ਇਹ ਜਾਣਕਾਰੀ ਦਿੱਤੀ ਤੇ *ਬਕਰਾ* ਹੱਸ ਹੱਸਕੇ ਦੂਹਰਾ ਹੋ ਗਿਆ!😂😂

ਉਸ ਰਾਤ ਚੂਹੇਦਾਨੀ ਵਿਚ ਖੜਾਕ ਹੋਇਆ ਤੇ ਇਕ ਜਹਿਰੀਲਾ *ਸੱਪ* ਉਸ ਵਿੱਚ ਡੱਕਿਆ ਗਿਆ! 🙈

ਹਨੇਰੇ ਵਿੱਚ *ਚੂਹੇ* ਦੀ ਪੂਛ ਸਮਝਕੇ ਵਪਾਰੀ ਦੀ ਪਤਨੀ ਨੇ *ਸੱਪ* ਨੂੰ ਬਾਹਰ ਕੱਢ ਲਿਆ ਤੇ ਸੱਪ ਨੇ ਉਸਨੂੰ ਡੰਗ ਮਾਰ ਦਿੱਤਾ!😥

ਤਬੀਅਤ ਜਿਆਦਾ ਵਿਗੜਨ ਤੇ ਹਕੀਮ ਨੂੰ ਸੱਦਿਆ ਗਿਆ। ਹਕੀਮ ਨੇ *ਕਬੂਤਰ* ਦਾ ਸੂਪ ਪਿਲਾਉਣ ਦੀ ਸਲਾਹ ਦਿੱਤੀ!

ਹੁਣ *ਕਬੂਤਰ* ਪਤੀਲੇ 'ਚ ਉੱਬਲ਼ ਰਿਹਾ ਸੀ !😥

ਖ਼ਬਰ ਸੁਣਕੇ ਵਪਾਰੀ ਦੇ ਕਈ ਰਿਸ਼ਤੇਦਾਰ ਵੀ ਪਤਾ ਲੈਣ ਆ ਗਏ। ਉਹਨਾਂ ਦੀ ਖ਼ਾਤਰਦਾਰੀ ਲਈ ਅਗਲੇ ਦਿਨ *ਕੁੱਕੜ* ਦੀ ਧੌਣ ਮਰੋੜ ਦਿੱਤੀ ਗਈ!😥

ਕੁਝ ਦਿਨਾਂ ਬਾਅਦ
ਵਪਾਰੀ ਦੀ ਪਤਨੀ ਨੌਂ-ਬਰਨੌਂ ਹੋ ਗਈ। ਇਸ ਖੁਸ਼ੀ ਵਿੱਚ ਦਿੱਤੀ ਗਈ ਦਾਵਤ 'ਚ *ਬਕਰਾ* ਝਟਕਾਅ ਦਿੱਤਾ ਗਿਆ!😢

*ਚੂਹਾ* ਹੁਣ ਤੱਕ ਦੂਰ ਜਾ ਚੁੱਕਿਆ ਸੀ, ਬਹੁਤ ਦੂਰ...

_*ਅਗਲੀ ਵਾਰ ਜਦੋਂ ਕੋਈ ਜਣਾ ਤੁਹਾਨੂੰ ਆਪਣੀ ਸਮੱਸਿਆ ਬਾਰੇ ਦੱਸੇ ਤੇ ਤੁਹਾਨੂੰ ਜਾਪੇ ਕਿ ਇਹ ਤੁਹਾਡੀ ਸਮੱਸਿਆ ਨਹੀਂ ਹੈ ਤਾਂ ਰੁਕੋ ਤੇ ਦੁਬਾਰਾ ਸੋਚੋ।*_*************🤙*****

ਹਰਜੋਤ

25/12/2022

with S. Karamjit Singh and with Tabla vadak S Hargeet Singh on 18/12/2022 at 3018/51 Sector 51/Chandigarh/Near Mohali/GMADAS. Sunpreet Singh is Professor at ...

07/01/2021

ਜਿੰਦਗੀ ਜਿਉਣ ਦੇ ਦੋ ਸਰਲ ਤਰੀਕੇ..!!!❤

ਜੋ ਪਸੰਦ ਹੈ ਉਸਨੂੰ ਹਾਸਿਲ ਕਰਨਾ ਸਿੱਖੋ ਜਾਂ ਜੋ ਹਾਸਿਲ ਹੋਇਆ ਹੈ ਉਸਨੂੰ ਪਸੰਦ ਕਰਨਾ ਸਿੱਖੋ !!!❤

ਆਉ ਸਾਰੇ ਮਿਲ ਕੇ ਅਰਦਾਸ ਕਰੀਏ ਧਰਨੇ ਤੇ ਬੈਠੇ ਉਨ੍ਹਾਂ ਕਿਸਾਨ ਵੀਰਾਂ ਤੇ ਭੈਣਾਂ ਲਈ ਜੋ ਇੰਨੀ ਕੜਕਦੀ ਠੰਡ ਵਿੱਚ ਆਪਣੇ ਹੱਕਾਂ ਲਈ ਲੜ ਰਹੇ ਨੇ। ਠੰ...
07/01/2021

ਆਉ ਸਾਰੇ ਮਿਲ ਕੇ ਅਰਦਾਸ ਕਰੀਏ ਧਰਨੇ ਤੇ ਬੈਠੇ ਉਨ੍ਹਾਂ ਕਿਸਾਨ ਵੀਰਾਂ ਤੇ ਭੈਣਾਂ ਲਈ ਜੋ ਇੰਨੀ ਕੜਕਦੀ ਠੰਡ ਵਿੱਚ ਆਪਣੇ ਹੱਕਾਂ ਲਈ ਲੜ ਰਹੇ ਨੇ। ਠੰਡ ਤਾਂ ਕੁਦਰਤ ਦੇ ਚੱਕਰ ਵਿੱਚ ਚਲ ਰਹੀ ਹੈ ਜਿਸਨੂੰ ਰੋਕਿਆ ਨਹੀਂ ਜਾ ਸਕਦਾ ਤੇ ਰੋਕਣ ਲਈ ਕਹਿਣਾ ਕੁਦਰਤ ਦੇ ਕੰਮ ਵਿੱਚ ਵਿਘਨ ਪਾਉਣ ਵਰਗਾ ਹੈ ਪਰ ਇਹ ਅਰਦਾਸ ਜ਼ਰੂਰ ਕਰੀਏ ਕਿ ਸਾਡੇ ਬਹਾਦਰ ਯੋਧਿਆਂ ਨੂੰ ਸਬਰ ਤੇ ਬਲ ਬਖ਼ਸ਼ੋ ਤੇ ਮੋਰਚਾ ਫ਼ਤਿਹ ਕਰਨ ਦੀ ਹਿੰਮਤ। ਹੇ ਵਾਹਿਗੁਰੂ ਤੁਸੀਂ ਆਪਣੇ ਬੱਚਿਆਂ ਦੇ ਅੰਗ ਸੰਗ ਸਹਾਈ ਹੋ ਕੇ ਉਹਨਾਂ ਚ ਜੋਸ਼ ਤੇ ਹਿੰਮਤ ਬਣਾਏ ਰੱਖਣਾ।

ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 🙏🙏

17/10/2019

..

12/08/2017

#ਦਸਵੰਧ ਤੇ #ਬਰਕਤ
ਜਰੂਰ ਪੜਿਓ ਜੀ

ਇਕ ਆਦਮੀ ਦੁਕਾਨ ਤੇ ਗਿਆ ਤੇ ਜਾ ਕੇ ਕੇਲੇ ਅਤੇ ਸੇਬ ਦਾ ਭਾਅ ਪੁਛਿਆ ।ਦੁਕਾਨਦਾਰ ਸਿੱਖ ਸੀ।
ਦੁਕਾਨਦਾਰ ਕਹਿੰਦਾ ਕੇਲੇ 30 ਰੁਪਏ ਦਰਜਨ
ਸੇਬ 80 ਰੁਪਏ ਕਿਲੋ
ਓਸੇ ਵੇਲੇ ਇਕ ਗਰੀਬ ਜਿਹੀ ਔਰਤ ਦੁਕਾਨ ਚ ਆਈ ਤੇ ੳੁਸਨੇ ਵੀ ਕੇਲੇ ਅਤੇ ਸੇਬ ਦਾ ਭਾਅ ਪੁਛਿਆ
ਦੁਕਾਨਦਾਰ ਕਹਿੰਦਾ ਕੇਲੇ 5 ਰੁਪਏ ਦਰਜਨ ਸੇਬ 20 ਰੁਪਏ ਕਿਲੋ।
ਜਿਹੜਾ ਗ੍ਰਾਹਕ ਪਹਿਲਾਂ ਦੁਕਾਨ ਤੇ ਖੜਾ ਸੀ ਉਸ ਨੇ ਬਹੁਤ ਗੁੱਸੇ ਵਾਲੀ ਨਿਗ੍ਹਾ ਨਾਲ ਘੂਰ ਕੇ ਸਰਦਾਰ ਜੀ ਨੂੰ ਵੇਖਿਆ
ਔਰਤ ਖੁਸੀ ਖੁਸੀ ਕਿਲੋ ਸੇਬ ਅਤੇ ਦਰਜਨ ਕੇਲੇ ਲੈ ਕੇ ਚੱਲੇ ਗਈ।
,,,,,,,,, ਇਸ ਤੋਂ ਪਹਿਲਾਂ ਕਿ ਪਹਿਲਾਂ ਗਰਾਹਕ ਕੁਝ ਕਹਿੰਦਾ ਸਰਦਾਰ ਜੀ ਕਹਿੰਦੇ ਇਹ ਵਿਧਵਾ ਬੀਬੀ ਹੈ ਇਸ ਦੇ 4 ਬੱਚੇ ਨੇ ਇਹ ਕਿਸੇ ਕੋਲੋਂ ਵੀ ਮਦਦ ਨਹੀਂ ਲੈਂਦੀ। ਮੈਂ ਵੀ ਬਹੁਤ ਵਾਰੀ ਕੋਸਿਸ ਕੀਤੀ ਮਦਦ ਦੇਣ ਦੀ,, ਪਰ ਹਰ ਵਾਰੀ ਨਾਕਾਮ ਰਿਹਾ।
ਫਿਰ ਮੈਨੂੰ ਤਰਕੀਬ ਸੁੱਝੀ
ਹੁਣ ਜਦੋਂ ਵੀ ਇਹ ਔਰਤ ਆਪਣੇ ਬੱਚਿਆ ਲਈ ਫਰੂਟ ਲੈਣ ਆਉਂਦੀ ਹੈ ਮੈ ਇਸ ਨੂੰ ਘੱਟ ਤੋਂ ਘੱਟ ਰੇਟ ਤੇ ਫਰੂਟ ਦੇ ਦਿੰਦਾ ਹਾਂ। ੲਿਹ ਵੀ ਮੇਰੇ ਗੁਰੂ ਸਾਹਿਬ ਦੇ ਦਸਵੰਧ ਦਾ ਹਿੱਸਾ ਹੈ।
ਹਫਤੇ ਚ ਇਕ ਵਾਰੀ ਜਰੂਰ ਆਉਂਦੀ ਹੈ,, ਵਾਹਿਗੁਰੂ ਗਵਾਹ ਹੈ ਜਿਸ ਦਿਨ ੲਿਹ ਅਾਂੳੁਂਦੀ ਹੈ ਉਸ ਦਿਨ ਬਹੁਤ ਗ੍ਰਾਹਕ ਆਉਂਦੇ ਨੇ ਉਸ ਦਿਨ ਰੱਬ ਦੀ ਬਹੁਤ ਕਿਰਪਾ ਹੋ ਜਾਂਦੀ ਹੈ।

ਦੁਕਾਨ ਤੇ ਅਾੲੇ ਗ੍ਰਾਹਕ ਨੇ ਸਰਦਾਰ ਦੇ ਪਰੳੁਪਕਾਰ ਤੋਂ ਖੁਸ਼ ਹੋ ਕੇ ਸਰਦਾਰ ਨੂੰ ਘੁੱਟ ਕੇ ਜੱਫੀ ਪਾ ਲਈ ਅਤੇ ਦੋ ਤਿੰਨ ਕਿਲੋ ਫਰੂਟ ਲੈ ਕੇ ਤੁਰਨ ਲੱਗਾ
"ਵਾਹ ਸਰਦਾਰ ਤੇ ਵਾਹ ਸਰਦਾਰਾਂ ਦਾ ਗੁਰੂ"
ਕਹਿ ਕੇ ਖੁਸੀ ਖੁਸ਼ੀ ਚਲਾ ਗਿਆ।

ਜੇਕਰ ਦਿੱਲੋਂ ਖੁਸੀਆ ਵੰਡਣਾ ਚਾਹੁੰਦੇ ਹੋ ਤਾਂ ਦਸਵੰਧ ਦੇ ਕੲੀ ਤਰੀਕੇ ਮਿਲ ਜਾਣਗੇ, ਜੱਗ ਤੇ ਖੁਸ਼ੀਅਾਂ ਵੰਡੋ ਜੀ।

ਕੲੀ ਛੋਦੇ ਬੰਦੇ ਕਿਸੇ ਦੀ ਦੁੱਕੀ ਦੀ ਮਦਦ ਨਹੀਂ ਕਰਦੇ ਪਰ ਪਰੳੁਪਕਾਰੀਅਾਂ ਦੀ ਨਿੰਦਿਅਾ ਜ਼ਰੂਰ ਕਰਦੇ ਹੁੰਦੇ ਹਨ। ੲਿਹੋ ਜਿਹੇ ਅਲੋਚਕਾਂ ਤੋਂ ਬਚ ਹੁੰਦਾ ਤਾਂ ਬਚੋ ਜੀ।
(ਨੋਟ: ਚੰਗਾ ਸੁਨੇਹਾ share ਜ਼ਰੂਰ ਕਰਿਅਾ ਕਰੋ ਜੀ। )

12/08/2017

ਕੁੜੀ ਵਾਲੇ ਮੁੰਡਾ ਦੇਖਣ ਗਏ.
ਮੁੰਡਾ ਸਰਕਾਰੀ ਨੌਕਰੀ ਲਗਿਆ ਸੀ ਪਰ ਸਰੀਰ ਤੋਂ ਬਾਹਲਾ ਪਤਲਾ ਸੀ
ਕੁੜੀ ਆਲਿਆ ਨੇ ਆਪੋ ਚ ਗਲ ਕੀਤੀ ਤੇ ਮੁੰਡੇ ਆਲਿਆਂ ਨੂੰ ਥੋੜ੍ਹੀ ਦੇਰ ਬਾਅਦ ਆਉਣ ਦਾ ਕਹਿ ਕੇ ਬਾਹਰ ਚਲੇ ਗਏ.
ਮੁੰਡੇ ਆਲਿਆਂ ਨੇ ਸੋਚਿਆ ਕਿ ਇਥੇ ਕੋਈ ਜਾਣ ਪਛਾਣ ਚ ਗਏ ਹੌਣੇ.
ਥੋੜ੍ਹੀ ਦੇਰ ਬਾਅਦ ਉਹ ਵਾਪਸ ਆਏ ਤੇ ਇਕ 18 ਕਿਲੋ ਦਾ ਦੇਸੀ ਘਿਓ ਦਾ ਪੀਪਾ, ਮੁੰਡੇ ਦੇ ਪਿਉ ਨੂੰ ਦਿੰਦਿਆਂ ਕਿਹਾ ਕਿ ਮੁੰਡੇ ਨੂੰ ਖਵਾਉ !! ਅਸੀਂ 3 ਮਹੀਨੇ ਬਾਦ ਆਵਾਂਗੇ
ਮੁੰਡੇ ਦੇ ਪਿਉ ਨੇ ਕਿਹਾ ਕਿ ਜੇ ਮੁੰਡਾ ਫੇਰ ਵੀ ਨਾ ਭਰਿਆ ਤਾਂ ?
ਕੁੜੀ ਆਲੇ ਬੋਲੇ
*ਕੁੜੀ ਡੋਬਣ ਨਾਲੋਂ ਤਾਂ ਪੀਪਾ ਡੋਬਿਆ ਚੰਗਾ*😂😂

12/08/2017

ਬੇਵਫ਼ਾ ...,,,,

ਉਹ ਬੇਵਫ਼ਾ ਨਹੀਂ ਸੀ !!

ਮੈਂ ਹੀ ਵਿਸ਼ਵਾਸ ਦੀਆ ਕੁਝ ਤੰਦਾਂ ਬੁਣ ਉਸਨੂੰ ਦੇ ਦਿੱਤੀਆਂ !!

ਉਹ ਉਹਨਾਂ ਤੰਦਾਂ ਨੂੰ ਲੈ ਚਲ ਪਿਆ !!

ਪਰ ਚੱਲਦਿਆਂ ਕੁਝ ਫਰਜ਼ਾਂ ਨੇ ਉਹਨਾਂ ਤੰਦਾਂ ਨੂੰ ਉਲਝਾ ਦਿੱਤਾ !!

ਉਲਝੀਆ ਤੰਦਾਂ ਲੈ ਉਹ ਵਾਪਸ ਮੁੜਿਆ !!

ਤਾਂ ਉਸਨੂੰ ਮੈਨੂੰ ਹੀ ਹਮੇਸ਼ਾ ਲਈ ਬੇਵਫ਼ਾ ਦਾ ਖਿਤਾਬ ਦੇ ਦਿੱਤਾ !!

ਜੋ ਕਦੀ ? 💔💔

ਮੇਰੇ ਸੀਨੇ ਦਾ ਦਰਦ !

ਮੇਰੀਆ ਅੱਖਾਂ ਦੀ ਬੇਬਸੀ !

ਉਸਨੂੰ ਸਮਝ ਨਹੀਂ ਆਏ !

ਸ਼ਾਇਦ ਦੇਵਤੇ ਇਸੇ ਤਰਾਂ ਦੇ ਹੁੰਦੇ ਹਨ !

💔💔💔💔💔

12/08/2017

ਪੱਥਰ ਨਾਲ ਟਕਰਾ ਨਦੀ ਨੇ ਆਪਣਾ ਰਸਤਾ ਬਦਲਿਆ !!
ਪਰ ਅਸੀਂ ਪੱਥਰ ਦੇ ਪਿਘਲਣ ਦੀ ਉਡੀਕ ਵਿੱਚ ਰਹੇ !!
ਜੋ ਕਦੀ ?💔💔

Address

SCO/94F. F, SECTOR 44C
Chandigarh
160047

Telephone

+919915899555

Website

Alerts

Be the first to know and let us send you an email when Safeways 44 Chandigarh posts news and promotions. Your email address will not be used for any other purpose, and you can unsubscribe at any time.

Contact The Business

Send a message to Safeways 44 Chandigarh:

Share